ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਸੁੱਖ ਹੋਵੇ, ਦੁੱਖ ਹੋਵੇ, ਧੁੱਪ, ਚਾਹੇ ਛਾਂਅ
ਤੇਰੇ ਨਾਲ ਖੜਾਂਗੇ
ਮੈਂ ਉਹਨਾਂ ਚੋਂ ਨਹੀਂ
ਜੋ ਵਾਦਾ ਕਰਦੇ ਨ੍ਹੀ ਪੂਰਾ, ਵਿੱਚ ਡੋਲ ਜਾਂਦੇ ਨੇ
ਮੈਂ ਉਹਨਾਂ ਚੋਂ ਨਹੀਂ
ਜੋ ਬਹੁਤੇ ਬਣਦੇ ਨੇ ਸੱਚੇ, ਝੂਠ ਬੋਲ ਜਾਂਦੇ ਨੇ
ਜਿੱਥੇ ਵੀ ਰਹਾਂਗੇ, ਖੁਸ਼ ਹੀ ਰਹਾਂਗੇ
ਦੁੱਖ ਆਯਾ ਕੋਈ, ਉਹਦੇ ਨਾਲ ਲੜਾਂਗੇ
ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਸੁੱਖ ਹੋਵੇ, ਦੁੱਖ ਹੋਵੇ, ਧੁੱਪ, ਚਾਹੇ ਛਾਂਅ
ਤੇਰੇ ਨਾਲ ਖੜਾਂਗੇ
ਮਹਲ ਦਾ ਵਾਦਾ ਨਹੀਂ ਕਰਦਾ ਮੈਂ
ਇੱਕ ਛੋਟਾ ਜਿਹਾ ਘਰ ਹੋਣਾ
ਹੋ, ਮਹਲ ਦਾ ਵਾਦਾ ਨਹੀਂ ਕਰਦਾ ਮੈਂ
ਇੱਕ ਛੋਟਾ ਜਿਹਾ ਘਰ ਹੋਣਾ
ਲੱਖ-ਕਰੋੜਾਂ ਨਹੀਂ ਜੁੜਨੈ ਨੇ
ਹਜ਼ਾਰਾਂ ਵਿੱਚ ਹੀ ਸਰ ਹੋਣਾ
ਮੈਂ ਉਹਨਾਂ ਚੋਂ ਨਹੀਂ
ਜੋ ਤੈਨੂੰ ਪਾਉਣ ਲਈ ਵੱਡੇ-ਵੱਡੇ ਖਾਬ ਦਿਖਾਏ
ਮੈਂ ਉਹਨਾਂ ਚੋਂ ਨਹੀਂ
ਜੋ ਤੈਨੂੰ ਪਾਉਣ ਲਈ ਅੰਬਰਾਂ ਤੋਂ ਤਾਰੇ ਲੈਕੇ ਆਏ
ਉਹਨਾ ਹੀ ਕਹੂੰਗਾ, ਜਿੰਨਾ ਕਰ ਸਕੂੰਗਾ
ਤੇਰੇ ਨਾਲ ਜੀਣਾ, ਤੇਰੇ ਨਾਲ ਮਰਾਂਗੇ
ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਓ, ਸੁੱਖ ਹੋਵੇ, ਦੁੱਖ ਹੋਵੇ, ਧੁੱਪ, ਚਾਹੇ ਛਾਂਅ
ਤੇਰੇ ਨਾਲ ਖੜਾਂਗੇ
ਆਦਤ ਪੈ ਜੂ ਹੱਸਣ ਦੀ ਤੈਨੂੰ
ਅੱਖ ਚੋਂ ਹੰਝੂ ਨਹੀਂ ਤੂੰ ਚਾਉਣਾ
ਹੋ, ਆਦਤ ਪੈ ਜੂ ਹੱਸਣ ਦੀ ਤੈਨੂੰ
ਅੱਖ ਚੋਂ ਹੰਝੂ ਨਹੀਂ ਤੂੰ ਚਾਉਣਾ
ਖੁਸ਼ ਰਖੂੰਗਾ ਐੰਨਾ ਤੈਨੂੰ
ਭੁੱਲ ਜਾਣਾ ਐ ਤੂੰ ਰੋਣਾ
ਮੈਂ ਉਹਨਾਂ ਚੋਂ ਨਹੀਂ
ਜੋ ਹੱਥ ਫ਼ੜ ਕੇ ਕਿਸੇ ਦਾ ਫਿਰ ਪਿੱਛੇ ਹੋ ਜਾਏ
ਮੈਂ ਉਹਨਾਂ ਚੋਂ ਨਹੀਂ
ਜੋ ਨੀਂਦ ਕਿਸੇ ਦੀ ਉਡਾਕੇ, ਚੈਨ ਨਾਲ ਸੋ ਜਾਏ
ਬਣ ਮੇਰੀ ਜਾਨ, ਦੀਵਾਨਾ Nirmaan
ਪਿਆਰ ਤੋਂ ਵੀ ਵੱਧ ਤੈਨੂੰ ਪਿਆਰ ਕਰਾਂਗੇ
ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਓ, ਸੁੱਖ ਹੋਵੇ, ਦੁੱਖ ਹੋਵੇ, ਧੁੱਪ, ਚਾਹੇ ਛਾਂਅ
ਤੇਰੇ ਨਾਲ ਖੜਾਂਗੇ
Millind Gaba - Zindagi Di Paudi (from "blessed") Şarkı Sözüne henüz yorum yapılmamış. Millind Gaba - Zindagi Di Paudi (from "blessed") şarkı sözüne ilk yorumu siz yaparak katkıda bulunabilirsiniz.;